
ਸਿਦਕ…
ਸਬਰ…
ਮੇਹਰ…
ਨਾ ਬੋਲਦੇ ਨੇ
ਨਾ ਫੋਲਦੇ ਨੇ
…
ਤੂੰ ਵੀ ਨਾ ਬੋਲ, ਤੂੰ ਵੀ ਨਾ ਫੋਲ
ਮੈਂ ਆਪ ਹੀ ਸਭ ਕੂਚ ਰਚ ਲੈਣਾ
ਆਪ ਹੀ ਆਪਣੀ ਕਹਿ ਦੇਣੀ
ਮੈਂ ਆਪ ਹੀ ਤੇਰਾ ਵੀ ਸੁਣ ਲੈਣਾ
–
ਮੇਰਾ ਸਿਦਕ ਵੀ ਤੂੰ
ਮੇਰਾ ਸਬਰ ਵੀ ਤੂੰ
…
ਮੇਰੇ ਹੱਕ ਦੀ ਮੇਹਰ ਹੈ ਤੇਰੀ ਚੁੱਪ
ਇਸ ਮੌਨ ਨੂੰ ਮੱਥਾ ਟੇਕ ਲੈਣਾ
ਤੂੰ ਤੋੜ ਤੇ ਭਾਵੇਂ ਜੋੜ ਮੈਨੂੰ
ਮੈਂ ਹਰਿ ਮੰਦਰ ਤੋਂ ਕੀ ਲੈਣਾ